Bioinformatics Wiki
ਸਮੱਗਰੀ
ਦਿੱਖ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1976 1977 1978 – 1979 – 1980 1981 1982 |
1979 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 17 ਜਨਵਰੀ – ਰੂਸ ਨੇ ਜ਼ਮੀਨ ਹੇਠਾਂ ਪ੍ਰਮਾਣੂ ਟੈਸਟ ਕੀਤਾ।
- 17 ਫ਼ਰਵਰੀ – ਚੀਨ ਨੇ ਵੀਅਤਨਾਮ 'ਤੇ ਹਮਲਾ ਕੀਤਾ।
- 9 ਮਾਰਚ – ਫਰਾਂਸ ਨੇ ਮੁਰੌਰਾ ਟਾਪੂ 'ਤੇ ਪ੍ਰਮਾਣੂੰ ਪਰੀਖਣ ਕੀਤਾ।
- 4 ਮਈ – ਮਾਰਗਰੈੱਟ ਥੈਚਰ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 7 ਜੂਨ – ਪਹਿਲੀ ਵਾਰ ਯੂਰਪੀ ਸੰਸਦ ਦਾ ਗਠਨ ਹੋਇਆ
- 1 ਜੁਲਾਈ – ਸੋਨੀ ਕੰਪਨੀ ਨੇ ਪਹਿਲਾ ‘ਵਾਕਮੈਨ’ ਮਾਰਕੀਟ ਵਿੱਚ ਲਿਆਂਦਾ।
- 15 ਜੁਲਾਈ – ਜਨਤਾ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਵਿੱਚ ਫੁੱਟ ਪੈ ਜਾਣ ਕਾਰਨ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 16 ਜੁਲਾਈ – ਇਰਾਕ ਵਿੱਚ ਹਸਨ ਅਲ ਬਕਰ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ ਸਦਾਮ ਹੁਸੈਨ ਦੇਸ਼ ਦਾ ਰਾਸ਼ਟਰਪਤੀ ਬਣਿਆ।
- 1 ਨਵੰਬਰ – ਈਰਾਨ ਦੇ ਧਾਰਮਕ ਮੁਖੀ ਅਤਾਉੱਲਾ ਖੁਮੀਨੀ ਨੇ ਈਰਾਨੀਆਂ ਨੂੰ ਅਮਰੀਕਨਾਂ ਤੇ ਇਜ਼ਰਾਈਲੀਆਂ ਉੱਤੇ ਹਮਲੇ ਤੇਜ਼ ਕਰਨ ਵਾਸਤੇ ਕਿਹਾ।
- 4 ਨਵੰਬਰ – ਤਹਿਰਾਨ (ਈਰਾਨ) ਵਿੱਚ ਅਤਾਉਲਾ ਖੁਮੀਨੀ ਦੇ ਹਮਾਇਤੀ ਖਾੜਕੂ ਵਿਦਿਆਰਥੀਆਂ ਨੇ ਅਮਰੀਕਨ ਐਮਬੈਸੀ ਉੱਤੇ ਕਬਜ਼ਾ ਕਰ ਕੇ 90 ਬੰਦੇ ਕਬਜ਼ੇ ਵਿੱਚ ਲੈ ਲਏ।
- 17 ਨਵੰਬਰ – ਆਇਤੁੱਲਾ ਖੁਮੀਨੀ ਨੇ ਅਗ਼ਵਾ ਕੀਤੇ 50 ਤੋਂ ਵੱਧ ਅਮਰੀਕਨਾਂ ਵਿਚੋਂ 13 ਔਰਤਾਂ ਅਤੇ ਕਾਲਿਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ।
- 21 ਨਵੰਬਰ – ਇਸਲਾਮਾਬਾਦ (ਪਾਕਿਸਤਾਨ) ਵਿੱਚ ਇੱਕ ਭੀੜ ਨੇ ਅਮਰੀਕਨ ਐਮਬੈਸੀ 'ਤੇ ਹਮਲਾ ਕਰ ਕੇ ਬਿਲਡਿੰਗ ਨੂੰ ਅੱਗ ਲਾ ਦਿਤੀ | ਇਸ ਘਟਨਾ ਵਿੱਚ ਦੋ ਅਮਰੀਕਨ ਮਾਰੇ ਗਏ।
- 4 ਦਸੰਬਰ – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੂਜੀ ਵਾਰ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਤਹਿਰਾਨ ਵਿੱਚ ਅਮਰੀਕਨ ਐਮਬੈਸੀ ਦੇ ਮੁਲਾਜ਼ਮ, ਜੋ 4 ਨਵੰਬਰ ਦੇ ਦਿਨ ਇਰਾਨ ਵਿੱਚ ਕਬਜ਼ੇ ਵਿੱਚ ਲਏ ਗਏ ਸਨ, ਨੂੰ ਰਿਹਾ ਕਰਨ ਵਾਸਤੇ ਕਿਹਾ।
- 18 ਦਸੰਬਰ – ਸਟੈਨਲੀ ਬੈਰਟ ਨੇ 739.6 ਮੀਲ ਘੰਟਾ ਦੀ ਸਪੀਡ ਨਾਲ ਗੱਡੀ ਚਲਾ ਕੇ ਆਵਾਜ਼ ਦੀ ਸਪੀਡ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ।
- 27 ਦਸੰਬਰ –ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਕਠਪੁਤਲੀ ਨੁਮਾਇੰਦੇ, ਰਾਸ਼ਟਰਪਤੀ ਬਾਬਰਕ ਕਾਰਮਾਲ, ਨੇ ਮੁਲਕ ਦੀ ਵਾਗਡੋਰ ਸੰਭਾਲੀ।
- 31 ਦਸੰਬਰ – ਸਿਰਫ਼ ਇੱਕ ਸਾਲ ਵਿੱਚ ਹੀ ਪੈਟਰੋਲ ਦੇ ਭਾਅ 88% ਵੱਧ ਗਏ।
ਜਨਮ
- 7 ਫ਼ਰਵਰੀ – ਤਵੱਕੁਲ ਕਰਮਾਨ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਯੇਮੇਨੀ ਪੱਤਰਕਾਰ ਦਾ ਜਨਮ।
ਮਰਨ
- 4 ਅਪਰੈਲ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਆਪਣੇ ਇੱਕ ਵਿਰੋਧੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ਵਿੱਚ ਫ਼ਾਂਸੀ ਦਿਤੀ ਗਈ।