Knowledge Base Wiki

Search for LIMS content across all our Wiki Knowledge Bases.

Type a search term to find related articles by LIMS subject matter experts gathered from the most trusted and dynamic collaboration tools in the laboratory informatics industry.

ਜੋੜ ਸੋਧੋ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

30 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 364ਵਾਂ (ਲੀਪ ਸਾਲ ਵਿੱਚ 365ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦਾ 1 ਦਿਨ ਬਾਕੀ ਹੈ। ਅੱਜ ਐਤਵਾਰ ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਅੱਜ '15 ਪੋਹ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

ਵਾਕਿਆ

  • 1853ਅਮਰੀਕਾ ਨੇ ਮੈਕਸੀਕੋ ਮੁਲਕ ਤੋਂ ਉਸ ਦੇ ਇਲਾਕੇ (ਹੁਣ ਨਿਊ ਮੈਕਸੀਕੋ) ਦੀ 45000 ਵਰਗ ਕਿਲੋਮੀਟਰ ਜ਼ਮੀਨ ਖ਼ਰੀਦੀ।
  • 1887 – ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ ਇੰਗਲੈਂਡ ਦੀ 'ਰਾਣੀ ਵਿਕਟੋਰੀਆ' ਨੂੰ ਦਿੱਤੀ। ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ 'ਪਬਲਿਕ ਹਾਊਸ' ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
  • 1906 – ਮੁਸਲਿਮ ਲੀਗ਼ ਪਾਰਟੀ ਦੀ ਨੀਂਹ ਢਾਕਾ (ਹੁਣ ਬੰਗਲਾਦੇਸ਼) ਵਿੱਚ ਰੱਖੀ ਗਈ।
  • 1920 – ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
  • 1922 – ਸੋਵੀਅਤ ਰੂਸ ਦਾ ਨਾਂ ਬਦਲ ਕੇ 'ਯੂਨੀਅਨ ਆਫ਼ ਸੋਵੀਅਤ ਰੀਪਬਲਿਕ' ਰੱਖ ਦਿੱਤਾ ਗਿਆ।
  • 1932ਰੂਸ ਵਿੱਚ ਬੇਕਾਰ ਲੋਕਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿੱਤੇ ਜਾਣੇ ਬੰਦ ਕਰ ਦਿੱਤੇ ਗਏ ਤੇ ਉਹਨਾਂ ਨੂੰ ਕੰਮ ਲੱੱਭਣ ਅਤੇ ਆਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
  • 1943ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਟਾਪੂਆਂ ਵਿੱਚ (ਪੋਰਟ ਬਲੇਅਰ ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
  • 1953 – ਪਹਿਲਾ ਰੰਗਦਾਰ ਟੀ.ਵੀ. ਸੈੱਟ 1175 ਡਾੱਲਰ ਵਿੱਚ ਵੇਚਿਆ ਗਿਆ।
  • 2006ਇਰਾਕ ਦੇ ਸਾਬਕਾ ਹਾਕਮ ਸਦਾਮ ਹੁਸੈਨ ਨੂੰ ਫ਼ਾਂਸੀ ਦੇ ਕੇ ਖ਼ਤਮ ਕਰ ਦਿੱਤਾ ਗਿਆ।

ਜਨਮ

ਰਾਮਨ ਮਹਾਰਿਸ਼ੀ
ਵਿਕਰਮ ਸਾਰਾਭਾਈ

ਦਿਹਾਂਤ