1955 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
ਚੀਨ ਦੁਆਰਾ ਤਿੱਬਤ ਉੱਤੇ ਚੜਾਈ।
31 ਜਨਵਰੀ – ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਮਰੀਕੀ ਆਗੂ ਜੌਨ ਮੱਟ (ਜ. 1865)
4 ਮਈ – ਭਾਰਤੀ ਸੰਸਦ 'ਚ ਹਿੰਦੂ ਤਲਾਕ ਐਕਟ ਪਾਸ ਹੋਇਆ।
26 ਜੂਨ –ਦਰਸ਼ਨ ਸਿੰਘ ਫੇਰੂਮਾਨ ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
3 ਜੁਲਾਈ – 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿੱਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
7 ਜੁਲਾਈ – ਗਿਆਨ ਸਿੰਘ ਰਾੜੇਵਾਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
9 ਜੁਲਾਈ – 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
12 ਜੁਲਾਈ – ਪੰਜਾਬੀ ਸੂਬਾ ਮੋਰਚਾ ਦੌਰਾਨ ਗੁਰਬਚਨ ਸਿੰਘ ਫ਼ਤਿਹਗੜ੍ਹ ਦੀ ਕਮਾਨ ਹੇਠ 250 ਸਿੱਖਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚ ਗਿਆ। ਸਰਕਾਰੀ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਆਏ ਅਤੇ ਸਰਕਾਰ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿਤੀ। ਪੰਜਾਬੀ ਸੂਬੇ ਦੇ ਨਾਹਰੇ ‘ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ 64 ਰੋਜ਼ਾ ਮੋਰਚਾ ਜਿਤਿਆ ਗਿਆ।
10 ਨਵੰਬਰ – ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
1 ਦਸੰਬਰ – ਅਮਰੀਕਾ ਦੀ ਸਟੇਟ ਅਲਬਾਮਾ ਦੇ ਸ਼ਹਿਰ ਮਿੰਟਗੁਮਰੀ ਵਿੱਚ ਬੱਸ ਵਿੱਚ ਸਫ਼ਰ ਕਰ ਰਹੀ, ਇੱਕ ਕਾਲੀ ਔਰਤ ਰੋਸਾ ਪਾਰਕ ਨੇ ਇੱਕ ਗੋਰੇ ਵਾਸਤੇ ਸੀਟ ਖ਼ਾਲੀ ਕਰਨ ਤੋਂ ਨਾਂਹ ਕਰ ਦਿਤੀ | ਉਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਕਾਰਨ ਅਮਰੀਕਾ ਵਿੱਚ 'ਸਿਵਲ ਰਾਈਟਸ' (ਕਾਲਿਆਂ ਵਾਸਤੇ ਬਰਾਬਰ ਦੇ ਹਕੂਕ) ਦੀ ਲਹਿਰ ਸ਼ੁਰੂ ਹੋਈ।
ਜਨਮ
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।